ਪ੍ਰੀਤ ਦੇ ਬੇਬੇ , ਏਧਰ ਆ ਜਲਦੀ ਜਲਦੀ ! ਆਹ ਦੇਖ ਕੀ ਆਇਆ ਅੱਜ ਅਖ਼ਬਾਰ ਦੇ ਵਿੱਚ।
(ਕਿਰਨ ਦੇ ਪਿਤਾਜੀ ਨੇ ਸਵੇਰ ਦਾ ਅਖ਼ਬਾਰ ਪੜਦਿਆਂ ਹੋਇਆਂ ਆਪਣੀ ਪਤਨੀ ਨੂੰ ਕਿਹਾ ਜੋ ਕਿ ਰਸੋਈ ਦੇ ਵਿੱਚ ਚਾਹ ਬਣਾ ਰਹੇ ਸੀ।)
ਕੀ ਗੱਲ ਹੋਗੀ ਪ੍ਰੀਤ ਦੇ ਬਾਪੂ , ਇੱਦਾਂ ਦਾ ਕੀ ਆ ਗਿਆ ਅਖ਼ਬਾਰ ਦੇ ਵਿੱਚ ਜਿਹੜਾ ਤੁਸੀਂ ਇੰਨਾ ਰੋਲਾ ਪਾਇਆ ਸਵੇਰੇ-ਸਵੇਰੇ।
ਤੂੰ ਜਦੋਂ ਦੇਖੇਂਗੀ ਫੇਰ ਤੈਨੂੰ ਪਤਾ ਲੱਗੂ। ਇਹ ਕਹਿ ਕੇ ਕਿਰਨ ਦੇ ਪਿਤਾ ਜੀ ਨੇ ਅਖ਼ਬਾਰ ਕਿਰਨ ਦੀ ਬੇਬੇ ਨੂੰ ਫੜਾ ਦਿੱਤਾ।
ਕੁੱਝ ਚਿਰ ਅਖ਼ਬਾਰ ਪੜਣ ਤੋਂ ਪਿੱਛੋ ਕਿਰਨ ਦੀ ਬੇਬੇ ਨੇ ਅਖ਼ਬਾਰ ਕੋਲ ਪਏ ਮੰਜੇ ਤੇ ਰੱਖ ਦਿੱਤਾ ਅੱਤੇ ਓਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪਏ।
ਆਪਣੀ ਪਤਨੀ ਨੂੰ ਭਾਵੁੱਕ ਹੋਇਆ ਦੇਖ ਕੇ ਕਿਰਨ ਦੇ ਪਿਤਾਜੀ ਵੀ ਭਾਵੁੱਕ ਹੋ ਗਏ। ਉਨ੍ਹਾਂ ਦੀ ਆਵਾਜ ਵੀ ਭਾਰੀ ਹੋ ਗਈ ਤੇ ਗਲਾ ਵੀ ਖੁਸ਼ਕ ਹੋ ਗਿਆ।ਫ਼ੇਰ ਓਨ੍ਹਾਂ ਨੂੰ ਯਾਦ ਆਇਆ ਕਿ ਕਿਵੇਂ ਓਨ੍ਹਾਂ ਨੇ ਪ੍ਰੀਤ ਨੂੰ ਪੁੱਤਾਂ ਵਾਂਗੂੰ ਪਾਲਿਆ ਸੀ , ਲੜਕੀ ਹੋਣ ਦੇ ਬਾਵਜੂਦ ਕਦੇ ਦੋਹਾਂ ਭੈਣ-ਭਰਾਵਾਂ ਵਿੱਚ ਕੋਈ ਫ਼ਰਕ ਨਹੀਂ ਸੀ ਕੀਤਾ। ਤੇ ਅੱਜ ਸੱਚਮੁੱਚ ਕਿਰਨ ਨੇ ਉਨ੍ਹਾਂ ਦਾ ਮਾਣ ਵਧਾਇਆ ਸੀ।
ਇੰਨੇ ਨੂੰ ਕਿਰਨ ਵੀ ਆ ਜਾਂਦੀ ਹੈ ਤੇ ਆਪਣੇ ਪਿਤਾ ਜੀ ਅਤੇ ਮਾਤਾ ਜੀ ਨੂੰ ਉਦਾਸ ਹੋਣ ਦਾ ਕਾਰਣ ਪੁਛਦੀ ਹੈ।
ਇੱਸਤੇ ਉਸਦੇ ਪਿਤਾ ਜੀ ਅਖ਼ਬਾਰ ਵੱਲ ਉਂਗਲੀ ਕਰਕੇ ਕਹਿੰਦੇ ਹਨ "ਪੁੱਤ ਅਸੀਂ ਉਦਾਸ ਨਹੀਂ ਬਹੁੱਤ ਖ਼ੁਸ਼ ਹਾਂ , ਤੇ ਇਹ ਹੰਝੂ ਜੋ ਤੂੰ ਦੇੱਖ ਰਹੀ ਹੈਂ ਇਹ ਵੀ ਖੁਸ਼ੀ ਦੇ ਅੱਥਰੂ ਹਨ। ਇਹ ਕਹਿ ਕੇ ਉਹ ਕਿਰਨ ਨੂੰ ਗੱਲ ਲਾ ਲੈਂਦੇ ਹਨ ਤੇ ਕਿਰਨ ਮੰਜੇ ਉੱਤੇ ਪਏ ਅਖ਼ਬਾਰ ਵੱਲ ਵੇੱਖਦੀ ਹੈ ਜਿੱਸ ਉੱਤੇ ਕਿਰਨ ਦੀ ਤਸਵੀਰ ਲੱਗੀ ਹੁੰਦੀ ਹੈ ਤੇ ਨਾਲ ਬਿਆਨ ਹੁੰਦਾ ਹੈ :-
"ਸਰਦਾਰ ਸੁੱਖਦੇਵ ਸਿੰਘ ਭੁੱਲਰ ਦੀ ਬੇਟੀ ਨੇ ਚੰੜੀਗੜ ਦੇ ਧੋਖੇਬਾਜ਼ ਏਜੰਟ ਨੂੰ ਸਿਖਾਇਆ ਸਬਕ। ਬਾਹਰ ਭੇਜਣ ਦੇ ਨਾਂ ਤੇ ਕਰ ਰਿਹਾ ਸੀ ਗਰੀਬ ਵਿਦਿਆਰਥੀਆਂ ਨਾਲ ਠੱਗੀ।"