Monday, December 8, 2014

(1.)    
        ਪਹਿਲਾਂ ਤੜਕੇ-ਤੜਕੇ  ਖੇਤਾਂ ਵਿੱਚ ਹੱਲ ਵਾਹੁੰਦੇ ਸੀ
ਸਾਡੇ ਪਿਉ-ਦਾਦੇ  ਜੱਦ "ਹੀਰ" ਤੇ "ਜੁਗਨੀ" ਗਾਉਂਦੇ ਸੀ
ਹੁਣ ਗਭਰੂ ਦੁੱਧ-ਘਿਉ ਨੂੰ ਭੁੱਲ ਗਏ , ਠੇਕੇ  ਪੈਰ-ਪੈਰ  ਤੇ ਖੁੱਲ ਗਏ
ਹੁਣ ਤਾਂ ਜਹਿਰਾਂ ਵਰਗੀ ਮਹਿਕ ਹੈ ਵਿੱਚ ਗੁਲਾਬਾਂ ਦੇ
ਅੱਜ-ਕੱਲ   "ਹੀਰ" ਤੇ "ਜੁਗਨੀ"  , ਉਹ ਵੀ ਨਾਂਮ ਸ਼ਰਾਬਾ ਦੇ
ਅੱਜ-ਕੱਲ   "ਹੀਰ" ਤੇ "ਜੁਗਨੀ"  , ਉਹ ਵੀ ਨਾਂਮ ਸ਼ਰਾਬਾ ਦੇ ,,,,,,,,,,,,

(2.)  
        ਮੰਜੇ  ਕੋਠੇ ਉੱਤੇ ਗਰਮੀਆਂ ਵਿੱਚ ਚੜਾਉਂਦੇ ਸੀ
ਲੋਕੀਂ ਚੰਨ-ਤਾਰੇਆਂ ਨਾਲ ਗੱਲਾਂ ਕਰ-ਕਰ ਸੋਂਦੇ ਸੀ
ਨਾਂ ਉਹ ਫੁੱਲ ਰਹੇ ਨਾਂ ਭੰਵਰੇ , ਹੁਣ ਤਾਂ ਆਪੋ-ਆਪਣੇ ਕਮਰੇ
ਹੁਣ ਤਾਂ ਹਰ ਥਾਂ ਚਰਚਾ FACEBOOK  ਦੇ ਪੇਜ ਦੀ ਏ
ਹੁਣ ਤਾਂ ਭੈਣ ਵੀ ਰੱਖੜੀ WHATSSAPP  ਤੇ ਭੇਜ ਦੀ ਏ ,,,,,,,,,,

(3.)
       ਪਹਿਲਾਂ ਯਾਰੀ ਲਈ ਜਾਨ ਤਲੀ ਸੀ ਰੱਖ  ਹੁੰਦੀ
ਅੱਜਕਲ ਯਾਰ ਬਣਾ ਕੇ ਉਹਦੀ ਜੇਬ ਤੇ ਹੀ ਅੱਖ ਹੁੰਦੀ
ਕਾਫ਼ਲੇ ਬਾਹਰ (foriegn) ਜਾਣ ਦੇ ਲੰਮੇ , ਹਾਕਮ ਨਿਕਲੇ ਜਮਾ ਨਿਕੰਮੇ
ਰਾਂਝੇ ਬੇ-ਰੋਜਗਾਰ  ਤੇ ਮੁੰਹ ਉੱਡੇ ਪਾਏ ਨੇ ਹੀਰਾਂ ਦੇ
ਹੁਣ ਤਾਂ ਨਸ਼ੇਆਂ ਦੇ ਵਿੱਚ ਗੁੰਜਨ ਨਾਂਮ ਵਜੀਰਾਂ ਦੇ
ਹੁਣ ਤਾਂ ਨਸ਼ੇਆਂ ਦੇ ਵਿੱਚ ਗੁੰਜਨ ਨਾਂਮ ਮਜੀਠੀਏ ਵਰਗੇਆਂ  ਦੇ  ,,,,,,,

Sunday, December 7, 2014

ਜੱਦ ਦਾ ਪੁੱਤਰ ਬਾਹਰ (foriegn ) ਗਿਆ ਏ , ਖਾਲੀ ਹੋ ਘਰ-ਬਾਰ ਗਿਆ ਏ
              ਝੂਠੇ ਹਾਸੇ ਹਸਦੀ ਹੈ , ਮਾਂ ਲੋਕਾਂ ਨੂ ਦੱਸਦੀ ਹੈ
ਡਾਲਰ-ਪੋਂਡ ਕਮਾਉਂਦਾ ਹੈ ਸੋਹਣਾ ,ਉਥੇ ਦਫ਼ਤਰ ਜਾਂਦਾ ਹੈ ਸੋਹਣਾ
ਉਚੀ ਕੋਠੀ ਪਾ ਬੈਠੀ ਹਾਂ , ਸੋਹਣਾ ਘਰ ਬਨਾ ਬੈਠੀ ਹਾਂ।
ਕੁੱਲੀ ਛੱਡ ਕੇ ਕੋਠੀ ਪਾਈ ਹੈ, ਕੀਤੀ ਸਾਰੀ ਉਸ ਕਮਾਈ ਹੈ
ਪਿਉ ਦਾ ਭਾਰ ਉਠਾ ਲਿਆ ਸੋਹਣੇ - ਇਨ੍ਹਾ ਕੁਝ ਕਮਾ ਲਿਆ ਸੋਹਣੇ
ਜੱਦ ਵੀ ਸ਼ਹਿਰ ਮੈਂ ਜਾਣੀ ਆਂ - ਲਖ੍ਹਾਂ  ਦੇ ਵਿਚ ਲਾਉਣੀ ਆਂ
ਹੁਣ ਕਾਹਦਾ ਪਰਦੇਸ ਨੀ ਅੜੀਏ ,  ਬਾਹਰ (foriegn ) ਵੀ  ਆਪਣਾ  ਹੀ ਦੇਸ਼ ਨੀ ਅੜੀਏ
ਜੱਦ  ਵੀ ਕੋਈ  ਮਜਬੂਰੀ ਹੋਵੇ - ਉਹਦਾ ਆਣ ਜਰੂਰੀ ਹੋਵੇ
8 ਘੰਟੇ ਵਿੱਚ ਆ ਜਾਂਦਾ - ਸਾਰੇ ਕੰਮ ਨਿਪਟਾ ਜਾਂਦਾ


ਇਨ੍ਹੇ ਵਿੱਚ ਦੋ ਹੰਜੂ ਡਹਿ ਪਏ , ਇੰਜ ਨਿਕਲੇ ਕੇ ਬੋਲਣ ਡਹਿ ਪਏ
ਫੇਰ ਮਾਂ ਸਚ-ਸਚ ਬੋਲਣ ਪਈ , ਦਿਲ ਦੇ ਜ਼ਖਮ ਫਰੋਲਣ  ਲੱਗ  ਪਈ
ਬਾਹਰੋ-ਬਾਹਰੀ  ਜਿਉਂਦੀ ਆਂ ਅੜੀਏ , ਅੰਦਰੋਂ ਤਾਂ ਉਹ ਮਾਰ ਗਿਆ ਏ
ਜੱਦ ਦਾ ਪੁੱਤਰ ਬਾਹਰ (foriegn ) ਗਿਆ ਏ, ਖਾਲੀ ਹੋ ਘਰ-ਬਾਰ ਗਿਆ ਏ

ਰੋਟੀ ਠੰਡੀ ਖਾਂਦਾ ਨਹੀ ਸੀ - ਕਪੜੇ ਗੰਦੇ ਪਾਉਂਦਾ ਨਹੀ ਸੀ
ਨੀਂਦਰ ਦਾ ਬੜਾ ਹੀ ਪੱਕਾ ਸੀ ਉਹ, ਸੁਭਾ ਮਸੀਤੀਂ ਜਾਂਦਾ ਨਹੀ ਸੀ
ਇਨ੍ਹਾ ਗੁੱਸਾ ਕਰਦਾ ਸੀ ਉਹ - ਗੱਲ-ਗੱਲ ਉਤੇ ਲੜਦਾ ਸੀ ਉਹ
ਉਥੇ ਕਿਸ ਨਾਲ ਲੜਦਾ ਹੋਸੀ , ਕਿਵੇਂ ਗੁਜਾਰਾ ਕਰਦਾ ਹੋਸੀ
ਇਹ ਗਮ ਦਿਲ ਨੂੰ ਠਾਰ ਗਿਆ ਏ , ਜੱਦ ਦਾ ਪੁੱਤਰ ਬਾਹਰ ਗਿਆ ...............

6 ਮਾਹ ਪਹਿਲੇ ਆਇਆ ਸੀ ਉਹ , ਆਪਨੇ ਘਰ ਪਰਾਇਆ ਸੀ ਉਹ
ਰੋਟੀ ਠੰਡੀ ਖਾ ਲੈਂਦਾ ਹੈ - ਕਪੜੇ ਗੰਦੇ ਪਾ ਲੈਂਦਾ ਹੈ
ਜੱਦ ਵੀ  ਪੁਸ਼ਦੀ ਹਾਂ ਪੁੱਤ ਤੂੰ ਠੀਕ ਹੈਂ - ਹੱਸ ਕੇ ਚੁੱਪ ਜਿਹਾ ਕਰ ਜਾਂਦਾ ਹੈ
ਮੈਂ ਉਹਦੀ ਮਾਂ ਵਾਂ ਅੜੀਏ , ਅਦਬ ਦੀ ਥਾਂ ਵਾਂ ਅੜੀਏ
ਮੇਰੇ ਅੱਗੇ ਬੋਲਦਾ ਨਹੀ ਹੈ - ਹੰਜੂਆ ਦੇ ਦਰ ਖੋਲਦਾ ਨਹੀ ਹੈ
ਕਿੱਤੇ ਮੈਂ ਦੁਖੀ ਨਾਂ ਹੋ ਜਾਵਾਂ , ਹੱਸ-ਹੱਸ ਵਕਤ ਗੁਜ਼ਾਰ ਗਿਆ ਏ
ਜੱਦ ਦਾ ਪੁੱਤਰ ਬਾਹਰ ਗਿਆ ...................

ਮੈਂ ਉਸਨੂ ਪਹਿਚਾਨਦੀ ਆਂ , ਮੈਂ ਤੇ ਹਰ ਗੱਲ ਜਾਣਦੀ ਆਂ
ਅੱਖ ਓਹਲੇ ਪਰਦੇਸ਼ ਨੀ ਅੜੀਏ - ਦੇਸ਼ ਤੇ ਹੁੰਦਾ ਏ ਦੇਸ਼ ਨੀ ਅੜੀਏ
ਅੰਗ ਵਿੱਚ ਸੜਣ ਕਮਾਈਆਂ ਅੜੀਏ - ਪਾਈਆਂ ਜਿਨ੍ਹਾ ਜੁਦਾਈਆਂ ਅੜੀਏ
ਹੁਣ ਤਾਂ ਇਹ ਇਰਾਦਾ ਕੀਤਾ ਏ - ਆਪਨੇ ਦਿਲ ਨਾਲ ਵਾਦਾ ਕੀਤਾ ਏ
ਰੂਖਾ-ਸੂਖਾ  ਖਾਹ ਲਾਂ ਗੀ ਮੈਂ - ਵਾਪਸ ਪੁੱਤਰ ਬੂਲਾ ਲਾਂ ਗੀ ਮੈਂ
ਵਾਪਸ ਪੁੱਤਰ ਬੂਲਾ ਲਾਂ ਗੀ ਮੈਂ , ਵਾਪਸ ਪੁੱਤਰ ਬੂਲਾ ਲਾਂ ਗੀ ਮੈਂ
##surajsharma #
-&uraj&pike