Monday, January 27, 2025

ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ ,
ਸੁਪਨਾ ਪਿਆ ਕੋਈ ਦੇਖਦਾ ਹਾਂ
ਕੁੱਝ ਪਲਾਂ ਨੂੰ ਨੀਂਦ ਦਾ ਖੁੱਲਣਾ , ਜਾਗ ਦਾ ਟੁੱਟਣਾ- 2
ਖੁਦ ਨੂੰ ਤੇਰੇ ਗੱਲ ਲੱਗਿਆ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਤੇਰੇ ਨਾਲ ਮੇਰਾ ਰੂਹ ਦਾ ਰਿਸ਼ਤਾ - ੨
ਤੇਰੀ ਰੂਹ ਨੂੰ ਮੇਰੀ ਰੂਹ ਦੇ ਨਾਲ ਮੈਂ ਜੁੜਿਆ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਮੈਂ ਜਜ਼ਬਾਤੀ ਜਿਹਾ ਕਿੰਝ ਜਾਣਾ ਚੋਰ ਚਲਾਕੀਆਂ ਨੂੰ -੨
ਰੋਮ ਰੋਮ ਮੇਰੇ ਜਜਬਾਤਾਂ ਦਾ ਤੇਰੇ ਇਸ਼ਕ ਚ  ਭਿੱਜਿਆ ਦੇਖਦਾ ਹਾਂ

ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਦੋ ਅੱਖੀਆਂ - ਦੋ ਹੰਜੂ ਡਿੱਗਦੇ ਬਿਨ ਤੇਰੇ ਕੋਈ ਹੋਂਦ ਨਹੀਂ "ਸੂਰਜ" ਦੀ -੨
ਤੇਰੀ ਯਾਦ ਵਿੱਚ ਰੋਂਦਿਆ
ਤੇਰੀ ਯਾਦ ਵਿੱਚ ਰੋਦਿਂਆ ਕੁਰਲਾਉਂਦਿਆਂ ਖੁੱਦ ਨੂੰ ਮੈਂ ਜਾਰ-ਜਾਰ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ ,
ਸੁਪਨਾ ਪਿਆ ਕੋਈ ਦੇਖਦਾ ਹਾਂ।

-ਸੂਰਜ

No comments:

Post a Comment